Naksar Law Logo

ਪਰਿਵਾਰਕ ਕਾਨੂੰਨ: ਅਲੱਗ ਹੋਣਾ, ਤਲਾਕ ਅਤੇ ਬੱਚਿਆਂ ਦੀ ਦੇਖਭਾਲ

English · हिन्दी

ਅਲੱਗ ਹੋਣਾ ਜਾਂ ਤਲਾਕ ਪਰਿਵਾਰ ਲਈ ਮੁਸ਼ਕਲ ਸਮਾਂ ਹੁੰਦਾ ਹੈ। ਅਸੀਂ ਤੁਹਾਨੂੰ ਵਿਕਲਪ ਸਮਝਾਉਣ ਵਿੱਚ ਮਦਦ ਕਰਦੇ ਹਾਂ, ਜਿੱਥੇ ਸੰਭਵ ਹੋਵੇ ਸਮਝੌਤੇ ਨਾਲ ਮਾਮਲਾ ਨਿਪਟਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਲੋੜ ਪੈਣ ’ਤੇ ਹੀ ਅਦਾਲਤ ਜਾਂਦੇ ਹਾਂ।

ਅਸੀਂ ਕਿਹੜੇ ਮਾਮਲਿਆਂ ਵਿੱਚ ਮਦਦ ਕਰਦੇ ਹਾਂ

  • ਅਲੱਗ ਹੋਣ ਦਾ ਸਮਝੌਤਾ
  • ਆਪਸੀ ਸਹਿਮਤੀ ਨਾਲ ਤਲਾਕ
  • ਬੱਚਿਆਂ ਦੀ ਦੇਖਭਾਲ, ਫੈਸਲੇ ਦੀ ਜ਼ਿੰਮੇਵਾਰੀ ਅਤੇ ਪੇਰੈਂਟਿੰਗ ਟਾਈਮ
  • ਬੱਚਿਆਂ ਦੀ ਸਹਾਇਤਾ ਅਤੇ ਪਤੀ/ਪਤਨੀ ਦੀ ਸਹਾਇਤਾ
  • ਜਾਇਦਾਦ ਦੀ ਵੰਡ

ਅਦਾਲਤ

ਮਿਸੀਸਾਗਾ ਅਤੇ ਬਰੈਂਪਟਨ ਦੇ ਵਸਨੀਕਾਂ ਦੇ ਪਰਿਵਾਰਕ ਮਾਮਲੇ ਪੀਲ ਖੇਤਰ ਦੀ ਅਦਾਲਤ (ਬਰੈਂਪਟਨ) ਵਿੱਚ ਸੁਣੇ ਜਾਂਦੇ ਹਨ।

ਪਹਿਲੀ ਮੁਲਾਕਾਤ ਤੋਂ ਪਹਿਲਾਂ

  • ਪਿਛਲੇ ਤਿੰਨ ਸਾਲਾਂ ਦੇ ਟੈਕਸ ਰਿਟਰਨ
  • ਤਨਖਾਹ ਦੀਆਂ ਪਰਚੀਆਂ
  • ਬੈਂਕ, ਨਿਵੇਸ਼ ਅਤੇ ਪੈਨਸ਼ਨ ਦੇ ਵੇਰਵੇ
  • ਮੌਰਗੇਜ ਅਤੇ ਘਰ ਨਾਲ ਜੁੜੇ ਦਸਤਾਵੇਜ਼
  • ਵਿਆਹ ਅਤੇ ਅਲੱਗ ਹੋਣ ਦੀਆਂ ਤਾਰੀਖਾਂ, ਬੱਚਿਆਂ ਦੇ ਵੇਰਵੇ

ਆਖਰੀ ਅੱਪਡੇਟ: .ਇਹ ਪੰਨਾ ਓਨਟਾਰੀਓ ਦੇ ਕਾਨੂੰਨ ਬਾਰੇ ਆਮ ਜਾਣਕਾਰੀ ਹੈ, ਕਾਨੂੰਨੀ ਸਲਾਹ ਨਹੀਂ। ਹਰ ਮਾਮਲਾ ਵੱਖਰਾ ਹੁੰਦਾ ਹੈ; ਆਪਣੇ ਮਾਮਲੇ ਬਾਰੇ ਵਕੀਲ ਨਾਲ ਗੱਲ ਕਰੋ।